Shiromani Gurudwara Parbandhak Committee

Waheguru Ji Ka Khalsa

Waheguru Ji Ki Fateh

Shiromani Committee published a collection of valuable English articles of Sardar Kapoor Singh.

Bibi Jagir Kaur

Recent News

ਲੰਗਰ ਸ੍ਰੀ ਗੁਰੂ ਰਾਮਦਾਸ ਜੀ ਲਈ ਹਲਕਾ ਪਾਇਲ ਦੀਆਂ ਸੰਗਤਾਂ ਵੱਲੋਂ 177 ਕੁਇੰਟਲ ਕਣਕ ਦੀ ਕੀਤੀ ਸੇਵਾ

ਅੰਮ੍ਰਿਤਸਰ, 20 ਮਈ- ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਲੰਗਰ ਸ੍ਰੀ ਗੁਰੂ ਰਾਮਦਾਸ ਜੀ ਲਈ ਸੰਗਤਾਂ ਵੱਲੋਂ ਰਸਦਾਂ ਭੇਜਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਇਸ ਦੌਰਾਨ ਸ਼੍ਰੋਮਣੀ ਕਮੇਟੀ ਮੈਂਬਰ ਸ. ਰਘਬੀਰ ਸਿੰਘ ਸਹਾਰਨ ਮਾਜਰਾ ਅਤੇ ਸ. ਈਸ਼ਰ ਸਿੰਘ ਮੇਹਰਬਾਨ ਸਾਬਕਾ ਐਮ.ਐਲ.ਏ. ਦੀ ਅਗਵਾਈ ਹੇਠ ਹਲਕਾ ਪਾਇਲ ਦੀਆਂ ਸੰਗਤਾਂ ਵੱਲੋਂ 177 ਕੁੁਇੰਟਲ 70 ਕਿਲੋ ਕਣਕ ਭੇਟ ਕਰਕੇ ਸ਼ਰਧਾ ਦਾ ਪ੍ਰਗਟਾਵਾ ਕੀਤਾ ਗਿਆ। ਇਸ ਮੌਕੇ ਸ. ਰਘਬੀਰ ਸਿੰਘ ਸਹਾਰਨ ਮਾਜਰਾ ਅਤੇ ਸ. ਈਸ਼ਰ ਸਿੰਘ ਮੇਹਰਬਾਨ ਸਮੇਤ ਆਈਆਂ ਸੰਗਤਾਂ ਨੂੰ ਸ਼੍ਰੋਮਣੀ ਕਮੇਟੀ ਦੇ ਵਧੀਕ ਸਕੱਤਰ ਸ. ਸੁਖਦੇਵ ਸਿੰਘ ਭੂਰਾ ਕੋਹਨਾ, ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਸ. ਗੁਰਿੰਦਰ ਸਿੰਘ ਮਥਰੇਵਾਲ ਤੇ ਸ. ਸਤਨਾਮ ਸਿੰਘ ਨੇ ਸ੍ਰੀ ਦਰਬਾਰ ਸਾਹਿਬ ਦੀ ਤਸਵੀਰ ਤੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ। ਲੰਗਰ ਸ੍ਰੀ ਗੁਰੂ ਰਾਮਦਾਸ ਜੀ ਲਈ ਕਣਕ ਲੈ ਕੇ ਪੁੱਜੀਆਂ ਸੰਗਤਾਂ ਵਿਚ ਸ. ਗੁਰਜੀਤ ਸਿੰਘ ਪੰਧੇਰਖੇੜੀ, ਸ. ਪ੍ਰਿਤਪਾਲ ਸਿੰਘ, ਸ. ਹਰਨੇਕ ਸਿੰਘ ਦੋਹਰਾਹਾ, ਸ. ਗੁਰਪ੍ਰੀਤ ਸਿੰਘ ਮਦਸੂਦੜਾ, ਸ. ਸਰਬਜੀਤ ਸਿੰਘ, ਸ. ਜਗਜੀਤ ਸਿੰਘ, ਸ. ਜਸਬੀਰ ਸਿੰਘ, ਸ. ਕੁਲਦੀਪ ਸਿੰਘ ਮਦਸੂਦੜਾ, ਸ. ਨਿਰਮਲ ਸਿੰਘ ਪੰਧੇਰਖੇੜੀ, ਸ. ਬੇਅੰਤ ਸਿੰਘ ਪੰਧੇਰਖੇੜੀ, ਸ. ਸੁਖਬੀਰ ਸਿੰਘ, ਸ. ਬਲਜਿੰਦਰ ਸਿੰਘ, ਸ. ਪ੍ਰਗਟ ਸਿੰਘ ਸਰਪੰਚ, ਮਾਸਟਰ ਅਜਮੇਰ ਸਿੰਘ, ਸ. ਗੁਰਿੰਦਰ ਸਿੰਘ ਸਮੇਤ ਹੋਰ ਹਾਜ਼ਰ ਸਨ।

Website Disclaimer
This website has been developed to provide information to the public for awaring SGPC activities based on the data provided by Sikh Itihas Research Board.
Suggestions are welcome with reference to authentic historical resources and requested to mail at feedback@sgpcamritsar.org.